ਹਰਿਆਣਾ ਖ਼ਬਰਾਂ

ਰਾਜਪਾਲ ਨੇ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ  ( ਜਸਟਿਸ ਨਿਊਜ਼ ) ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਅੱਜ ਭਾਰਤੀ ਇਤਿਹਾਸ ਦੇ ਦੋ ਮਹਾਨ ਨਾਇਕਾਂ, ਬਾਬਾ ਬੰਦਾ ਸਿੰਘ ਬਹਾਦੁਰ ਅਤੇ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਡਹੀਦੀ ਦਿਵਸ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਉਤਪੀੜਨ ਖਿਲਾਫ ਉਨ੍ਹਾਂ ਦੇ ਹਿੰਮਤੀ ਸੰਘਰਸ਼ ਅਤੇ ਸਮਾਜਿਕ ਨਿਆਂ ਲਈ ਉਨ੍ਹਾਂ ਦੇ ਅਰਮ ਬਲਿਦਾਨ ਨੂੰ ਯਾਦ ਕੀਤਾ।

          ਰਾਜਪਾਲ ਨੇ ਕਿਹਾ ਕਿ ਅੱਜ ਅਸੀਂ ਬਾਬਾ ਬੰਦਾ ਸਿੰਘ ਬਦਾਦੁਰ ਦੇ ਅਦਭੂਤ ਹਿੰਮਤ ਅਤੇ ਬਲਿਦਾਨ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਨਿਆਂ ਅਤੇ ਸਵੈਸਾਸ਼ਨ ਦੀ ਨੀਂਹ ਰੱਖੀ ਅਤੇ ਮੁਗਲਾਂ ਦੇ ਜੁਲਮ ਦੇ ਖਿਲਾਫ ਡਟੇ ਰਹੇ। ਧਰਮ ਲਈ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਉਨ੍ਹਾਂ ਦਾ ਸਰਵੋਚ ਬਲਿਦਾਨ ਪੀੜੀਆਂ ਨੂੰ ਪੇ੍ਰਰਿਤ ਕਰਦਾ ਰਹੇਗਾ।

          ਸ੍ਰੀ ਦੱਤਾਤੇ੍ਰਅ ਨੇ ਭਗਵਾਨ ਬਿਰਸਾ ਮੁੰਡਾ ਦੇ ਯੋਗਦਾਨ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਖਿਲਾਫ ਆਦਿਵਾਸੀ ਕਮਿਉਨਿਟੀਆਂ ਦੀ ਅਗਵਾਈ ਕੀਤੀ। ਊਨ੍ਹਾਂ ਨੇ ਕਿਹਾ ਕਿ ਬਿਰਸਾ ਮੁੰਡਾ ਦਾ ਨਿਡਰ ਸੰਘਰਸ਼ ਅਤੇ ਸਮਾਨਤਾਵਾਦੀ ਸਮਾਜ ਦਾ ਉਨ੍ਹਾਂ ਦਾ ਸਪੰਨ ਭਾਰਤ ਦੀ ਸਭਿਆਚਾਰਕ ਧਰੋਹਰ ਅਤੇ ਆਦਿਵਾਸੀ ਗੌਰਵ ਦਾ ਪ੍ਰਤੀਕ ਹੈ। ਉਨ੍ਹਾਂ ਦੀ ਵਿਰਾਸਤ ਸਾਨੂੰ ਸਮਾਜਿਕ ਸ਼ਸ਼ਕਤੀਕਰਣ ਅਤੇ ਏਕਤਾ ਦਾ ਪਾਠ ਪੜਾਉਂਦੀ ਹੈ।

ਰਾਜਪਾਲ ਨੇ ਦੇਸ਼ ਦੇ ਨੌਜੁਆਨਾਂ ਨੂੰ ਇੰਨ੍ਹਾਂ ਮਹਾਨਿਾਇਕਾਂ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਇੱਕ ਸ਼ਸ਼ਕਤ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਨਿ+ਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਊਨ੍ਹਾਂ ਨੇ ਨਾਗਰਿਕਾਂ ਤੋਂ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਭਗਵਾਨ ਬਿਰਸਾ ਮੁੰਡਾ ਦੇ ਮੁੱਲਾਂ, ਹਿੰਮਤ, ਬਲਿਦਾਨ, ਸਮਾਜਿਕ ਨਿਆਂ ਅਤੇ ਸੁਤੰਤਰਤਾ ਦੀ ਭਵਾਨਾ ਨੂੰ ਜਿੰਦਾ ਰੱਖਣ ਦੀ ਅਪੀਲ ਕੀਤੀ। ਰਾਜਪਾਲ ਨੇ ਸਾਰਿਆਂ ਤੋਂ ਇੰਨ੍ਹਾਂ ਸ਼ਹੀਦਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰਨ ਦੀ ਅਪੀਲ ਕੀਤੀ, ਤਾਂ ਜੋ ਇੱਕ ਖੁਸ਼ਹਾਲ ਅਤੇ ਨਿਆਂਪੂਰਨ ਸਮਾਜ ਦਾ ਨਿਰਮਾਣ ਹੋ ਸਕੇ।

ਕਿਸੇ ਵੀ ਹਾਲਤ ਵਿੱਚ ਪੀਣ ਦੇ ਪਾਣੀ ਦੀ ਦਿੱਕਤ ਨਹੀਂ ਆਣ ਦਿੱਤੀ ਜਾਵੇਗੀ

ਚੰਡੀਗੜ੍ਹ  (  ਜਸਟਿਸ ਨਿਊਜ਼ ) ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਆਗਾਮੀ ਮੌਨਸੂਨ ਸੀਜ਼ਨ ਦੌਰਾਨ ਸੰਭਾਵਿਤ ਜਲਭਰਾਓ ਅਤੇ ਹੜ੍ਹ ਦੀ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਿਜੱਠਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੂਰੀ ਸਾਵਧਾਨੀ ਅਤੇ ਤੱਤਪਰਤਾ  ਨਾਲ ਫੀਲਡ ਵਿੱਚ ਸਰਗਰਮੀ ਨਾਲ ਜਰੂਰੀ ਤਿਆਰੀਆਂ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕੰਟੋ੍ਰਲ ਨਾਲ ਸਬੰਧਿਤ ਕੰਮ ਦੀ ਵੰਡ ਦੀ ਸਾਰੀ ਪਰਿਯੋਜਨਾਵਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਸੂਬੇ ਵਿੱਚ ਮੌਨਸੂਨ ਦੌਰਾਨ ਕੋਈ ਜਲਭਰਾਓ ਦੀ ਸਥਿਤੀ ਪੈਦਾ ਨਾ ਹੋਵੇ।

ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੁਤੀ ਚੌਧਰੀ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੌਨਸੂਨ ਦੌਰਾਨ ਸੰਭਾਵਿਤ ਜਲਭਰਾਓ ਦੀ ਸਥਿਤੀ ਨਾਲ ਨਿਜੱਠਣ ਲਈ ਅਤੇ ਸੂਬੇ ਵਿੱਚ ਪਾਣੀ ਦੀ ਵਿਵਸਥਾ ਨੂੰ ਲੈਅ ਕੇ ਸਿੰਚਾਈ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।

ਮੀਟਿੰਗ ਵਿੱਚ ਸਿੰਚਾਈ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਸੂਬੇ ਵਿੱਚ ਕੁਲ੍ਹ 873 ਡ੍ਰੇਨਾਂ ਵਿੱਚੋਂ 676 ਸਾਫ਼ ਕੀਤੇ ਜਾਣੇ ਹਨ ਜਿਨ੍ਹਾਂ ਵਿੱਚੋਂ 470 ਡ੍ਰੇਨ ਸਾਫ਼ ਕੀਤੀ ਜਾ ਚੁੱਕੀਆਂ ਹਨ, ਬਾਕੀ ਡੇ੍ਰਨ ਦੀ ਸਫਾਈ 20 ਜੂਨ ਤੱਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹੜ੍ਹ ਕੰਟੋ੍ਰਲ ਲਈ ਅਮਰਜੈਂਸੀ, ਮੀਡੀਅਮ ਸਮਾਂ ਅਤੇ ਲੰਮੇ ਸਮੇ ਦੀਆਂ ਪਰਿਯੋਜਨਾਵਾਂ ਨਾਲ ਸਬੰਧ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀਆਂ ਤੋਂ ਜ਼ਿਲ੍ਰਾਵਾਰ ਰਿਪੋਰਟ ਵੀ ਮੰਗੀ।

ਮੀਟਿੰਗ ਵਿੱਚ ਮੰਤਰੀ ਨੂੰ ਇਸ ਗੱਲ ਨਾਲ ਵੀ ਜਾਣੂ ਕਰਾਇਆ ਕਿ 56ਵੀਂ ਹਰਿਆਣਾ ਸੂਖਾ ਰਾਹਤ ਅਤੇ ਹੜ੍ਹ ਕੰਟ੍ਰੋਲ ਬੋਰਡ ਦੀ ਮੀਟਿੰਗ ਵਿੱਚ 209 ਛੋਟੀ ਅਵਧਿ ਦੀ ਪਰਿਯੋਜਨਾਵਾਂ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 194 ਦਾ ਕੰਮ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਕੁਸ਼ਲਤਾ ਨਾਲ ਕੰਮ ਕਰਨ ਅਤੇ ਯਕੀਨੀ ਕਰਨ ਕਿ ਇਹ ਪਰਿਯੋਜਨਾਵਾਂ ਤੈਅ ਸਮੇ ਸਿਰ ਅੰਦਰ ਪੂਰੀ ਹੋਵੇ। ਜੇਕਰ ਸਮਾਂ ਰਹਿੰਦੇ ਕੰਮ ਪੂਰੇ ਨਾ ਹੋਏ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਨ ਸਿਹਤ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੰਮੱਦ ਸ਼ਾਈਨ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਅਜਿਹੇ ਜ਼ਿਲੇ ਜਿੱਥੇ ਬਰਸਾਤ ਨਾਲ ਜਲਭਰਾਓ ਦੀ ਸੰਭਾਵਨਾ ਵੱਧ ਰਹਿੰਦੀ ਹੈ ਉੱਥੇ ਪਾਣੀ ਦੀ ਨਿਕਾਸੀ ਲਈ ਵੱਖ ਵੱਖ ਪ੍ਰਕਾਰ ਦੇ ਪੰਪ, ਮੋਟਰ, ਪੈਨਲ ਆਦੀ ਦੀ ਖਰੀਦ ਅਤੇ ਪਾਇਪਲਾਇਨ ਵਿਛਾਉਣ, ਡੇ੍ਰਨ ਦੀ ਸਫਾਈ ਅਤੇ ਸੀਵਰੇਜ ਦੀ ਸਫਾਈ ਦਾ ਕੰਮ ਵੀ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।

ਸਿੰਚਾਈ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਜਿੱਥੇ ਡ੍ਰੇਨ ਸਫਾਈ ਦਾ ਕੰਮ ਹੋ ਰਿਹਾ ਹੈ, ਉੱਥੇ ਸੁਪਰਡੈਂਟ ਇੰਜੀਨੀਅਰ ਪੱਧਰ ਦੇ ਅਧਿਕਾਰੀ ਮੌਕੇ ‘ਤੇ ਜਾਣ ਅਤੇ ਇਸ ਕੰਮ ਦੀ ਜਾਣਕਾਰੀ ਆਮਜਨ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ‘ਤੇ ਲਾਇਵ ਅਤੇ ਪੋਸਟ ਕਰਨ ਤਾਂ ਜੋ ਲੋਕਾਂ ਨੂੰ ਵੀ ਜਾਣਕਾਰੀ ਹੋਵੇ ਕਿ ਕੰਮ ਪੂਰੀ ਪਾਰਦਰਸ਼ਿਤਾ ਨਾਲ ਹੋ ਰਿਹਾ ਹੈ। ਸ਼ਰੁਤੀ ਚੌਧਰੀ ਨੇ ਅੰਤ ਵਿੱਚ ਇਹ ਕਿਹਾ ਕਿ ਹੜ੍ਹ ਤੋਂ ਪਹਿਲਾਂ ਤਿਆਰੀ, ਜਨਤਾ ਦੀ ਸੁਰੱਖਿਆ ਦੀ ਗਾਰੰਟੀ ਹੈ।

ਮੀਟਿੰਗ ਵਿੱਚ ਹਰਿਆਣਾ ਜਲ ਸਰੋਤ ਅਤੇ ਅਥਾਰਿਟੀ ਦੀ ਚੇਅਰਮੈਨ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।

ਜ਼ਿਲ੍ਹਾਂ ਵਿੱਚ ਬਣੇਗੀ ਜ਼ਿਲ੍ਹਾ ਪੌਧੇ ਲਗਾਉਣ ਵਾਲੀ ਕਮੇਟਿਆਂ

ਚੰਡੀਗੜ੍ਹ   ( ਜਸਟਿਸ ਨਿਊਜ਼  )ਹਰਿਆਣਾ ਸਰਕਾਰ ਨੇ ਸੂਬੇ ਵਿੱਚ ਵਿਆਪਕ ਪੌਧਾ ਲਗਾਉਣ ਮੁਹਿੰਮ ਚਲਾਉਣ ਅਤੇ ਮਜਬੂਤ ਜਨਤੱਕ ਭਾਗੀਦਾਰੀ ਨਾਲ ਵਾਤਾਵਰਣ ਸਥਿਰਤਾ ਨੂੰ ਵਧਾਉਣ ਦੇ ਮਕਸਦ ਨਾਲ ਇੱਕ ਪੇੜ ਮਾਂ ਦੇ ਨਾਮ 2.0 ਦੇ ਨਾਮ ਨਾਲ ਇੱਕ ਮਹੱਤਵਪੂਰਨ ਪਹਿਲ ਕੀਤੀ ਹੈ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਅੱਜ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਰਾਜ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਇਸ ਮੁਹਿੰਮ ਨੂੰ ਪ੍ਰਮੁੱਖ ਕੌਮੀ ਮਿਸ਼ਨਾਂ ਨਾਲ ਜੋੜਨ ਅਤੇ ਜ਼ਿਲ੍ਹਾ ਪੱਧਰ ‘ਤੇ ਪ੍ਰਭਾਵੀ ਤਾਲਮੇਲ ਯਕੀਨੀ ਕਰਨ ਦੀ ਰਣਨੀਤੀ ਬਣਾਈ ਗਈ।

ਮੀਟਿੰਗ ਦੌਰਾਨ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਜੋਰ ਦੇ ਕੇ ਕਿਹਾ ਕਿ ਇੱਕ ਪੇੜ ਮਾਂ ਦੇ ਨਾਮ 2.0 ਨੂੰ ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ ਦੇ ਦ੍ਰਿਸ਼ਟੀਕੋਣ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਨੂੰ ਮਨਰੇਗਾ, ਜਨ ਸ਼ਕਤੀ ਅਭਿਆਨ, ਸਫ਼ਾਈ ਭਾਰਤ ਮਿਸ਼ਨ, ਸਮਾਰਟ ਸਿਟੀ ਮਿਸ਼ਨ ਅਤੇ ਕੌਮੀ ਹਰਿਤ ਰਾਜਮਾਰਗ ਮਿਸ਼ਨ ਜਿਹੀ ਪ੍ਰਮੁੱਖ ਕੌਮੀ ਯੋਜਨਾਵਾਂ ਨਾਲ ਜੋੜਿਆ ਜਾਵੇਗਾ। ਨਾਲ ਹੀ ਯੋਜਨਾ ਦਾ ਪ੍ਰਭਾਓ ਅਤੇ ਪਹੁੰਚ ਵੀ ਵਧੇਗੀ। ਉਨ੍ਹਾਂ ਨੇ ਪਿਛਲੇ ਸਾਲ ਲਗਾਏ ਗਏ ਪੌਧਿਆਂ ਦੀ ਗਹਿਨ ਸਮੀਖਿਆ ਕਰਨ ਦੀ ਜਰੂਰਤ ਦੱਸੀ ਤਾਂ ਜੋ ਉਨ੍ਹਾਂ ਦਾ ਲਗਾਤਾਰ ਰੱਖ ਰਖਾਓ ਅਤੇ ਵਿਕਾਸ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼  ਦਿੱਤੇ।

ਸਾਲ 2025-26 ਦੌਰਾਨ ਚਲਾਏ ਜਾਣ ਵਾਲੇ ਇਸ ਅਭਿਆਨ ਵਿੱਚ ਵੱਡੇ ਪੈਮਾਨੇ ‘ਤੇ ਪੌਧੇ ਲਗਾਉਣ ਵਾਲੀ ਗਤੀਵਿਧੀਆਂ ‘ਤੇ ਜੋਰ ਦਿੱਤਾ ਜਾਵੇਗਾ। ਸਕੂਲ ਸਿੱਖਿਆ ਵਿਭਾਗ ਤਹਿਤ ਇਕੋ ਕਲਬ ਫ਼ਾਰ ਮਿਸ਼ਨਲਾਇਫ਼ ਰਾਹੀਂ ਸਕੂਲ ਅਧਾਰਿਤ ਪਹਿਲਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਇਸ ਅਭਿਆਨ ਵਿੱਚ ਵੱਧ ਤੋਂ ਵੱਧ ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਘੱਟ ਉਮਰ ਵਿੱਚ ਵਾਤਾਵਰਣ ਦੀ ਜਿੰਮੇਦਾਰੀ ਨੂੰ ਵਧਾਉਣ ਨਾਲ ਦੂਰਗਾਮੀ ਸਮਾਜਿਕ ਲਾਭ ਹੋਣਗੇ।

ਸਕੂਲਾਂ ਤੋਂ ਇਲਾਵਾ, ਭਾਈਚਾਰਾ ਸੰਗਠਨਾਂ ਅਤੇ ਵਲੰਟੀਅਰਾਂ ਨਾਲ, ਵਨ, ਸ਼ਹਿਰੀ ਸਥਾਨਕ ਸੰਸਥਾਵਾਂ, ਬਾਗਵਾਨੀ, ਲੋਕ ਨਿਰਮਾਣ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਇਸ ਪੌਧੇ ਲਗਾਉਣ ਅਭਿਆਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਗੇ। ਇਹ ਗਤੀਵਿਧੀਆਂ ਜਲ ਸ਼ਕਤੀ ਅਭਿਆਨ ਤਹਿਤ ਇਸ ਸਾਲ ਦੇ ਕੈਚ ਦ ਰੇਨ 2025 ਥੀਮ ਅਨੁਸਾਰ ਨਦੀ ਕਿਨਾਰਿਆਂ, ਨਹਿਰਾਂ ਦੀ ਪਟਰੀਆਂ, ਅਮ੍ਰਿਤ ਸਰੋਵਰਾਂ ਅਤੇ ਹੋਰ ਜਲ ਸਰੋਤਾਂ ਦੇ ਕਿਨਾਰਿਆਂ ‘ਤੇ ਚਲਾਈ ਜਾਣਗੀਆਂ।

ਮੁੱਖ ਸਕੱਤਰ ਸ੍ਰੀ ਰਸਤੋਗੀ ਨੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਅਭਿਆਨ ਦਾ ਪ੍ਰਭਾਵੀ ਜਮੀਨੀ ਲਾਗੂ ਕਰਨ ਲਈ, ਜ਼ਿਲ੍ਹਾ ਪੌਧੇ ਲਗਾਉਣ ਵਾਲੀ ਕਮੇਟਿਆਂ ਬਣਾਈ ਜਾਣ। ਇਹ ਕਮੇਟਿਆਂ ਪੌਧੇ ਲਗਾਉਣ ਵਾਲੇ ਸਥਾਨਾਂ ਦੀ ਪਹਿਚਾਨ ਕਰਨ, ਭੂਮੀ ਦੀ ਉਪਲਬਧਤਾ ਦਾ ਆਕਲਨ ਕਰਨ ਅਤੇ ਪੌਧਿਆਂ ਦੀ ਮੰਗ ਤਿਆਰ ਕਰਨ ਦੇ ਨਾਲ ਨਾਲ ਲਾਗੂ ਯੋਜਨਾਵਾਂ ਨੂੰ ਵੀ ਅੰਤਿਮ ਰੂਪ ਦੇਣਗਿਆਂ। ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ‘ਤੇ ਹਰੇਕ ਵਿਭਾਗ ਨੂੰ ਪੌਧੇ ਲਗਾਉਣ ਲਈ ਉਪਲਬਧ ਭੂਮੀ ‘ਤੇ ਡੇਟਾ ਪੇਸ਼ ਕਰਨ ਅਤੇ ਪੌਧ ਜਰੂਰਤਾਂ ਨੂੰ ਪੂਰਾ ਕਰਨ ਲਈ ਨਰਸਰਿਆਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ।

ਵਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੇ ਪੌਧਾ ਲਗਾਉਣ ਅਭਿਆਨ ਲਈ 22 ਜ਼ਿਲ੍ਹਿਆਂ ਦੀ 200 ਸਰਕਾਰੀ ਨਰਸਰਿਆਂ ਵਿੱਚ 1.81 ਕਰੋੜ ਪੌਧੇ ਉਪਲਬਧ ਹਨ। ਇਸ ਜਾਣਕਾਰੀ ਦੇ ਪ੍ਰਸਾਰ ਲਈ ਵਿਭਾਗ ਨੇ ਵਿਸ਼ਵ ਵਾਤਾਵਰਣ ਦਿਵਸ 2025 ‘ਤੇ ਵਨ ਨਰਸਰਿਆਂ ‘ਤੇ ਕਿਤਾਬ ਜਾਰੀ ਕੀਤੀ ਹੈ। ਨਰਸਰਿਆਂ ਅਤੇ ਉਪਲਬਧ ਸਟਾਕ ਦਾ ਬਿਯੌਰਾ ਵਿਭਾਗ ਦੀ ਵੇਬਸਾਇਟ haryanaforest.gov.in ‘ਤੇ ਵੀ ਉਪਲਬਧ ਹੈ।

ਸੂਬੇ ਵਿੱਚ ਪੌਧੇ ਲਗਾਉਣ ਦੀ ਗਤੀਵਿਧੀਆਂ ਦੀ ਰੀਅਲ ਟਾਇਮ ਦੀ ਨਿਗਰਾਨੀ ਲਈ ਅਥਾਰਿਟੀ ਦਾ ਇਸਤੇਮਾਲ ਕੀਤਾ ਜਾਵੇਗਾ। ਸਕੂਲਾਂ ਵੱਲੋਂ  ਕੀਤੇ ਜਾਣ ਵਾਲੇ ਪੌਧੇ ਲਗਾਉਣ ਦਾ ਡੇਟਾ ਇਕੋ ਕਲਬ ਫ਼ਾਰ ਮਿਸ਼ਨਲਾਇਫ਼ ਪੋਰਟਲ ‘ਤੇ ਇੱਕ ਮਾਇਕ੍ਰੋਸਾਇਟ ਰਾਹੀਂ ਕੈਪਚਰ ਕੀਤਾ ਜਾਵੇਗਾ। ਵਨ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਹੋਰ ਸਾਰੇ ਪੌਧਾਰੋਪਣ ਮੇਰੀਲਾਇਫ਼ ਪੋਰਟਲ https;//merilife.nic.in ‘ਤੇ ਅਪਲੋਡ ਕੀਤੇ ਜਾਣਗੇ।

ਮੁੱਖ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਣ ਨੂੰ ਇੱਕ ਪੇੜ ਮਾਂ ਦੇ ਨਾਮ 2.0 ਤਹਿਤ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਲਈ ਸੋਸ਼ਲ ਮੀਡੀਆ ਅਭਿਆਨ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲ, ਕਾਲੇਜ ਅਤੇ ਯੂਨਿਵਰਸਿਟੀ ਕੈਂਪਸ ਅੰਦਰ ਅਤੇ ਨੇੜੇ ਤੇੜੇ ਪੌਧੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਹਰੇ ਪਹਿਲਕਦਮੀਆਂ ਨਾਲ ਮਾਲਕੀ ਅਤੇ ਮਾਣ ਦੀ ਭਾਵਨਾ ਵਧੇਵੀ।

ਵਾਤਾਵਰਣ, ਵਨ ਅਤੇ ਵਨਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ ਵਿੱਓ 1.87 ਕਰੋੜ ਪੌਧੇ ਲਗਾਏ ਗਏ ਜਿਨ੍ਹਾਂ ਵਿੱਚੋਂ 52.21 ਲੱਖ ਪੌਧੇ ਸ਼ਹਿਰੀ ਖੇਤਰਾਂ ਵਿੱਚ ਅਤੇ 134.44 ਲੱਖ ਪੇਂਡੂ ਖੇਤਰਾਂ ਵਿੱਚ ਲਗਾਏ ਗਏ। ਇਸ ਅਭਿਆਨ ਵਿੱਚ 51 ਸਰਕਾਰੀ ਵਿਭਾਗਾਂ ਅਤੇ ਲੱਖਾਂ ਨਾਗਰੀਕਾਂ ਨੇ ਹਿੱਸਾ ਲਿਆ।

ਹਰਿਆਣਾ ਵਿੱਚ ਵੀਡੀਓ ਕਾਨਫ੍ਰੈਂਸਿੰਗ ਨਾਲ ਹੋਵੇਗੀ ਲੋਕਾਯੁਕਤ ਦੀ ਕਾਰਵਾਈ

ਚੰਡੀਗੜ੍ਹ  (  ਜਸਟਿਸ ਨਿਊਜ਼ ) ਹਰਿਆਣਾ ਵਿੱਚ ਲੋਕਾਯੁਕਤ ਹੁਣ ਆਪਣੀ ਕਾਰਵਾਈ ਲਈ ਵੀਡੀਓ ਕਾਨਫ੍ਰੈਸਿੰਗ (ਵੀਸੀ) ਸਹੂਲਤ ਅਪਨਾਉਣਗੇ। ਇਹ ਨਿਰਦੇਸ਼ ਸੂਬਾ ਸਰਕਾਰ ਦੀ ਉਸ ਵਿਆਪਕ ਪਹਿਲ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਨਵੇਂ ਕੇਂਦਰੀ ਅਪਰਾਧਿਕ ਕਾਨੂੰਨਾਂ ਅਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸਾਰੀ ਤਰ੍ਹਾਂ ਦੀ ਅਧਿਕਾਰਕ ਸੰਪਰਕ ਜਾਂ ਆਪਸੀ ਵਿਹਾਰ ਲਈ ਓਡਿਓ-ਵਿਜ਼ੂਅਲ ਇਲੈਕਟ੍ਰੋਨਿਕ ਸਰੋਤਾਂ ਦਾ ਲਾਭ ਚੁੱਕਣਾ ਹੈ।

          ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ, ਬੋਰਡਾਂ ਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਸਬ-ਡਿਵੀਜ਼ਨਲ ਅਧਿਕਾਰੀਆਂ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਾਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇੰਨ੍ਹਾਂ ਨਵੇਂ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ‘ਤੇ ਜੋਰ ਦਿੱਤਾ ਗਿਆ ਹੈ।

          ਵੀਡੀਓ ਕਾਨਫ੍ਰੈਂਸਿੰਗ ਸਹੂਲਤਾਂ ਨੂੰ ਏਕੀਕ੍ਰਿਤ ਕਰਨ ਦਾ ਇਹ ਫੈਸਲਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੇ ਪ੍ਰਾਵਧਾਨਾਂ ਅਨੁਰੂਪ ਹੈ। ਵਿਸ਼ੇਸ਼ ਰੂਪ ਨਾਲ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 336 ਤਹਿਤ ਕੁੱਝ ਮਾਮਲਿਆਂ ਵਿੱਚ ਲੋਕ ਸੇਵਕਾਂ, ਮਾਹਰਾਂ, ਪੁਲਿਸ ਅਧਿਕਾਰੀਆਂ ਦੇ ਪਰੂਫ  ਅਤੇ ਭਾਂਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 530 ਤਹਿਤ ਜਾਂਚ ਅਤੇ ਕਾਰਵਾਈ ਲਈ ਸਪਸ਼ਟ ਰੂਪ ਨਾਲ ਓਡਿਓ -ਵਿਜ਼ੂਅਲ ਇਲੈਕਟ੍ਰੋਨਿਕ ਸਰੋਤਾਂ ਦੀ ਵਰਤੋ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ।

          ਇਸ ਤੋਂ ਇਲਾਵਾ, ਭਾਰਤ ਦੇ ਸੁਪਰੀਮ ਕੋਰਟ ਨੈ ਉੱਤਰ ਪ੍ਰਦੇਸ਼ ਸੂਬਾ ਅਤੇ ਹਰ ਬਨਾਮ ਸੁਪਰੀਮ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦਾ ਸੰਘ ਅਤੇ ਹੋਰ ਸਿਰਲੇਖ ਨਾਂਲ ਸਿਵਲ ਅਪੀਲ ਗਿਣਤੀ 23-24 ਆਫ 2024 ਵਿੱਚ, ਇੱਕ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਤਿਆਰ ਕੀਤੀ ਹੈ। ਇਸ ਵਿੱਚ ਵੀ ਵੀਡੀਓ ਕਾਨਫ੍ਰੈਂਸ ਰਾਹੀਂ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ।

          ਇੰਨ੍ਹਾਂ ਘਟਨਾਕ੍ਰਮਾਂ ਦੀ ਪ੍ਰਤੀਕ੍ਰਿਆ ਵਿੱਚ, ਰਾਜ ਸਰਕਾਰ ਨੇ ਪ੍ਰਸਾਸ਼ਨਿਕ ਨਿਆਂ ਵਿਭਾਗ ਵੱਲੋਂ 31 ਜਨਵਰੀ, 2025 ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ, ਅਥੋਰਾਇਜਡ ਰੂਪ ਨਾਲ ਨਾਮਜਦ ਕਾਨਫ੍ਰੈਂਸਿੰਗ ਸਹੂਲਤਾਂ ਦੀ ਸਥਾਪਨਾ ਨੂੰ ਨੋਟੀਫਾਇਡ ਕੀਤਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin